in

ਸੰਘੀ ਪਰਵਚਨ ‘ਲਵ-ਜ਼ਹਾਦ’ ਦੀ ਸੇਵਾ ਵਿੱਚ ਸਿੱਖ ਲੀਡਰਾਂ: ਕੇਂਦਰੀ ਸਿੰਘ ਸਭਾ

ਚੰਡੀਗੜ੍ਹ, ਜੂਨ 29 (2021) ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਕੈਂਪਸ ਵਿੱਚ ਇੱਕਠੇ ਹੋਏ ਸਿੱਖ ਬੁਧੀਜੀਵੀਆਂ ਨੇ ਕਿਹਾ ਦੋ ਕਸ਼ਮੀਰੀ ਸਿੱਖ ਲੜਕੀਆਂ ਦੇ ਮੁਸਲਮਾਨਾਂ ਨਾਲ ਵਿਆਹ ਕਰਾਉਣ ਦੇ ਮਸਲੇ ਨੂੰ ਤੱਥਾਂ ਤੋਂ ਪਰ੍ਹੇ ਉਛਾਲਕੇ/ਭੜ੍ਹਕਾਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਹੋਰ ਸਿੱਖ ਲੀਡਰ ਭਾਜਪਾ  ਮੁਸਲਮਾਨ-ਵਿਰੋਧੀ ‘ਲਵ-ਜ਼ਹਾਦ’ ਦੀ ਸਿਆਸਤ ਦੀ ਸੇਵਾ ਕਰ ਰਹੇ ਹਨ।

          ਕਈ ਸਿੱਖ ਲੀਡਰ ਨੇ ਲੜਕੀਆਂ ਦੇ ਵਿਆਹ ਦੀ ਅਸਲੀਅਤ ਨੂੰ ਦਬਾ ਕੇ ਅਤੇ ਉਹਨਾਂ ਦੇ ਧਰਮ ਪਰਿਵਰਤਨ ਦੀਆਂ ਘਟਨਾਵਾਂ ਨੂੰ ਧਾਰਮਿਕ ਰੰਗਤ ਦੇਕੇ ਇੱਕ ਘੱਟ-ਗਿਣਤੀ ਭਾਈਚਾਰੇ ਨੂੰ ਦੂਜੇ ਘੱਟ-ਗਿਣਤੀ ਸਮਾਜ ਵਿਰੁੱਧ ਖੜ੍ਹਾ ਕਰਕੇ, ਭਾਜਪਾ ਦੀ ਸਿਆਸਤ ਦਾ ਦਮ ਭਰ ਰਹੇ ਹਨ।

          ਭਾਜਪਾ ਸਰਕਾਰ ਵੀਂ ਸਿੱਖ ਲੀਡਰਾਂ ਨੂੰ ਇਸ ਕੇਸ ਨੂੰ ਸਿਆਸੀ ਰੂਪ ਦੇਣ ਲਈ ਉਸਕਾ ਰਹੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੁਦ ਵੀ ਇਸ ਸਬੰਧ ਵਿੱਚ ਤੁਰੰਤ ਜੰਮੂ-ਕਸ਼ਮੀਰ ਸਰਕਾਰ ਨੂੰ ਲੋੜੀਦੀਆਂ ਹਦਾਇਤਾਂ ਦਿੱਤੀਆਂ ਹਨ। ਜਦੋਂ ਕਿ ਅਮਿਤ ਸ਼ਾਹ ਨੇ ਸੱਤ ਮਹੀਨਿਆਂ ਤੋਂ ਚਲਦੇ ਕਿਸਾਨ ਅੰਦੋਲਨ ਬਾਰੇ ਅਤੇ ਸ਼ਹੀਦ ਹੋਏ 500 ਤੋਂ ਵੱਧ ਕਿਸਾਨਾਂ ਬਾਰੇ ਅਜੇ ਇੱਕ ਸ਼ਬਦ ਨਹੀਂ ਬੋਲਿਆ। ਸਰਕਾਰ ਹਰਿਦਵਾਰ ਦੇ ਗਿਆਨ ਗੋਦੜੀ, ਪੁਰੀ ਵਿੱਚ ਮਗੂੰਮੱਠ ਅਤੇ ਲਦਾਖ ਵਿਚਲੇ ਡਾਗਮਾਰ ਗੁਰਦਵਾਰਿਆਂ ਦੇ ਮਸਲਿਆਂ ਬਾਰੇ ਲੰਬੇ ਸਮੇਂ ਤੋਂ ਦੜ੍ਹ ਵੱਟੀ ਬੈਂਠੇ ਹਨ। ਅਤੇ ਸਿੱਖਾਂ ਦੀ ਜੰਮੂ-ਕਸ਼ਮੀਰ ਵਿੱਚ ਘੱਟ ਗਿਣਤੀ ਦਾ ਦਰਜਾ ਦੇਣ ਤੋਂ ਵੀ ਦਿੱਲੀ ਸਰਕਾਰ ਚੁੱਪ ਵੱਟੀ ਬੈਠੀ ਹੈ।     

          ਕਈ ਸਿੱਖ ਲੀਡਰ ਦਿੱਲੀ ਤੋਂ ਹਵਾਈ ਉਡਾਨਾ ਰਾਹੀਂ ਕਸ਼ਮੀਰ ਪਹੁੰਚ ਗਏ ਹਨ ਅਤੇ ਦਿੱਲੀ ਵਿੱਚ ਜੰਮੂ-ਕਸ਼ਮੀਰ ਹਾਊਸ ਅਤੇ ਇੱਕ ਦੂਜੇ ਤੋਂ ਵੱਧ ਚੜ੍ਹਕੇ ਮੁਕਾਬਲੇਬਾਜ਼ੀ ਵਾਲੇ ਜਲੂਸ ਕੱਢ ਰਹੇ ਹਨ। ਜਦੋਂ ਕਿ ਸ੍ਰੀਨਗਰ ਵਿੱਚ ਲੋਕਲ ਸਿੱਖਾਂ ਨੇ ਪ੍ਰੈਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਕਿ “ਲੜਕੀਆਂ ਦੇ ਮਸਲੇ ਦਾ ਸਿਆਸੀ ਕਰਨ ਕਰਨਾ ਸਥਾਨਕ ਸਿੱਖ ਭਾਈਚਾਰੇ ਦੇ ਬਹੁਗਿਣਤੀ ਵਸੋਂ ਨਾਲ ਸਬੰਧਾਂ ਨੂੰ ਖਰਾਬ ਕਰੇਗਾ ਅਤੇ ਭਵਿੱਖ ਵਿੱਚ ਉਹਨਾਂ ਲਈ ਮੁਸ਼ਕਲਾਂ ਪੈਂਦਾ ਕਰੇਗਾ।”

          ਸਿੱਖ ਬੁੱਧੀਜੀਵੀਆਂ ਨੇ ਕਿਹਾ ਕਸ਼ਮੀਰ ਸਿੱਖ ਭਾਈਚਾਰੇ ਨੂੰ ਆਪਣੇ ਸਮਾਜਿਕ ਮਸਲੇ ਗੱਲਬਾਤ ਰਾਹੀਂ ਅਤੇ ਸਮਾਜਿਕ ਦਬਾ ਰਾਹੀ ਹੱਲ ਕਰਨੇ ਚਾਹੀਦੇ ਹਨ ਅਤੇ ਬਾਹਰਲੇ ਸਿੱਖ ਲੀਡਰਾਂ ਦੇ ਸਿਆਸੀ ਹੱਥਠੋਕੇ ਬਣਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

          ਇਸ ਸਾਂਝੇ ਬਿਆਨ ਵਿੱਚ ਜਸਪਾਲ ਸਿੰਘ ਸਿੱਧੂ ਪੱਤਰਕਾਰ, ਗੁਰਬਚਨ ਸਿੰਘ ਸੰਪਾਦਕ ਦੇਸ ਪੰਜਾਬ, ਡਾ: ਕੁਲਦੀਪ ਸਿੰਘ ਸਰਜਨ ਪਟਿਆਲਾ, ਰਜਿੰਦਰ ਸਿੰਘ (ਖਾਲਸਾ ਪੰਚਾਇਤ), ਡਾ. ਪਿਆਰੇ ਲਾਲ ਗਰਗ, ਇੰਜ. ਗੁਰਪਾਲ ਸਿੰਘ ਸਿੱਧੂ, ਪ੍ਰੋਫੈਸਰ ਮਨਜੀਤ ਸਿੰਘ, ਗੁਰਪ੍ਰੀਤ ਸਿੰਘ ਪ੍ਰਧਾਨ ਗਲੋਬਲ ਸਿੱਖ ਕੌਂਸਲ ਅਤੇ ਸੁਰਿੰਦਰ ਸਿੰਘ ਕਿਸ਼ਨਪੁਰਾ।

 ਜਾਰੀ ਕਰਤਾ:- ਖੁਸ਼ਹਾਲ ਸਿੰਘ, ਜਨਰਲ ਸਕੱਤਰ ਕੇਂਦਰੀ ਸਿੰਘ ਸਭਾ

The views and opinions expressed by the writer are personal and do not necessarily reflect the official position of VOM.
This post was created with our nice and easy submission form. Create your post!

What do you think?

Comments

Leave a Reply

Your email address will not be published. Required fields are marked *

Loading…

0

Comments

0 comments